Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005385912
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 6th (Old Book), Lesson No. 2 (Working with Windows)

ਪਾਠ - 2
ਵਿੰਡੋਜ਼ ਨਾਲ ਕੰਮ ਕਰਨਾ

ਅਭਿਆਸ (Exercise)


6) ਵੱਡੇ ਉੱਤਰਾਂ ਵਾਲੇ ਪ੍ਰਸ਼ਨ: -
  1. ਮਿਨੀਮਾਈਜ਼ ਅਤੇ ਮੈਕਸੀਮਾਈਜ਼ ਬਟਨ ਵਿਚ ਫਰਕ ਦੱਸੋ?
  2. ਉੱਤਰ:-
    • ਮਿਨੀਮਾਈਜ਼ ਬਟਨ:- ਇਹ ਵਿੰਡੋ ਦੇ ਟਾਈਟਲ ਬਾਰ ਤੇ ਨਜ਼ਰ ਆਉਣ ਵਾਲੇ ਤਿੰਨਾਂ ਬਟਨਾਂ ਵਿੱਚੋਂ ਪਹਿਲਾ ਬਟਨ ਹੈ। ਇਸ ਉੱਤੇ ਮਾਈਨਸ ਦਾ ਚਿਨ੍ਹ ਬਣਿਆ ਹੁੰਦਾ ਹੈ। ਇਸ ਦੀ ਵਰਤੋਂ ਵਿੰਡੋ ਨੂੰ ਛੋਟਾ ਕਰਨ ਲਈ ਕੀਤੀ ਜਾਂਦੀ ਹੈ। ਜਦ ਇਸ ਬਟਨ ਉੱਤੇ ਕਲਿੱਕ ਕੀਤਾ ਜਾਂਦਾ ਹੈ ਤਾਂ ਵਿੰਡੋ ਟਾਸਕਬਾਰ ਉੱਤੇ ਇੱਕ ਬਟਨ ਦੇ ਰੂਪ ਵਿੱਚ ਇਕੱਠੀ ਹੋ ਜਾਂਦੀ ਹੈ। ਇਸ ਦਾ ਚਿੱਤਰ ਹੇਠਾਂ ਦਿੱਤਾ ਗਿਆ ਹੈ: -
    • Minimize
    • ਮੈਕਸੀਮਾਈਜ਼ ਬਟਨ:- ਇਹ ਵਿੰਡੋ ਦੇ ਟਾਈਟਲ ਬਾਰ ਤੇ ਨਜ਼ਰ ਆਉਣ ਵਾਲੇ ਤਿੰਨਾਂ ਬਟਨਾਂ ਵਿੱਚੋਂ ਵਿਚਕਾਰ ਨਜ਼ਰ ਆਉਣ ਵਾਲਾ ਬਟਨ ਹੈ। ਇਸ ਉੱਪਰ ਚੌਰਸ ਡਿੱਬੇ ਦਾ ਨਿਸ਼ਾਨ ਬਣਿਆ ਹੁੰਦਾ ਹੈ। ਇਸ ਦੀ ਵਰਤੋਂ ਵਿੰਡੋ ਨੂੰ ਪੂਰੀ ਸਕਰੀਨ ਉੱਤੇ ਦਿਖਾਉਣ ਲਈ ਕੀਤੀ ਜਾਂਦੀ ਹੈ। ਜਦ ਇਸ ਬਟਨ ਉੱਤੇ ਕਲਿੱਕ ਕੀਤਾ ਜਾਂਦਾ ਹੈ ਤਾਂ ਵਿੰਡੋ ਪੂਰੀ ਸਕਰੀਨ ਉੱਪਰ ਫੈਲ ਕੇ ਇਸ ਨੂੰ ਢੱਕ ਲੈਂਦੀ ਹੈ। ਇਸ ਦਾ ਚਿੱਤਰ ਹੇਠਾਂ ਦਿੱਤਾ ਗਿਆ ਹੈ: -
    • Maximize
  3. ਟਾਸਕਬਾਰ ਦਾ ਵਰਣਨ ਕਰੋ।
  4. ਉੱਤਰ:- ਟਾਸਕ ਬਾਰ:- ਇਹ ਇੱਕ ਲੰਬੀ ਪੱਟੀ ਦੀ ਤਰ੍ਹਾਂ ਹੁੰਦੀ ਹੈ ਜੋ ਕਿ ਡੈਸਕਟਾਪ ਦੇ ਹੇਠਲੇ ਪਾਸੇ ਨਜ਼ਰ ਆਉਂਦੀ ਹੈ। ਟਾਸਕਬਾਰ ਦੇ ਖੱਬੇ ਹੱਥ ਸਟਾਰਟ ਬਟਨ ਹੁੰਦਾ ਹੈ ਜੋ ਕਿ ਪ੍ਰੋਗਰਾਮਾਂ ਨੂੰ ਚਲਾਉਣ ਦੇ ਕੰਮ ਆਉਂਦਾ ਹੈ। ਟਾਸਕ ਬਾਰ ਉੱਤੇ ਖੱਬੇ ਹੱਥ ਸਟਾਰਟ ਬਟਨ ਦੇ ਨਾਲ ਕੁਇਕ ਲਾਂਚ ਬਾਰ ਹੁੰਦਾ ਹੈ ਜਿਸ ਦੀ ਮਦਦ ਨਾਲ ਇੱਕ ਬਾਰ ਕਲਿੱਕ ਕਰਨ ਨਾਲ ਹੀ ਪ੍ਰੋਗਰਾਮ ਖੁੱਲ੍ਹ ਜਾਂਦੇ ਹਨ। ਇਸ ਦੇ ਸੱਜੇ ਪਾਸੇ ਨੋਟੀਫਿਕੇਸ਼ਨ ਬਾਰ ਅਤੇ ਕਲਾਕ (ਘੜੀ) ਹੁੰਦੀ ਹੈ। ਇਸ ਦੇ ਵਿਚਕਾਰ ਕੁਝ ਬਟਨ ਨਜ਼ਰ ਆਉਂਦੇ ਹਨ ਜੋ ਕਿ ਖੁੱਲ੍ਹੇ ਹੋਏ ਪ੍ਰੋਗਰਾਮਾਂ ਨੂੰ ਦਰਸਾਉਂਦੇ ਹਨ। ਇਸ ਦਾ ਚਿੱਤਰ ਹੇਠਾਂ ਦਿੱਤੇ ਅਨੁਸਾਰ ਹੁੰਦਾ ਹੈ: -
    ਚਿੱਤਰ:- ਟਾਸਕਬਾਰ
  5. ਟਾਈਟਲ ਬਾਰ ਬਾਰੇ ਜਾਣਕਾਰੀ ਦਿਓ।
  6. ਉੱਤਰ:- ਟਾਈਟਲ ਬਾਰ:- ਇਹ ਵਿੰਡੋ ਦੇ ਸਭ ਤੋਂ ਉੱਪਰ ਨਜ਼ਰ ਆਉਣ ਵਾਲੀ ਇੱਕ ਲੰਬੀ ਪੱਟੀ ਦੀ ਤਰ੍ਹਾਂ ਹੁੰਦੀ ਹੈ ਜਿਸ ਦੇ ਖੱਬੇ ਪਾਸੇ ਵਿੰਡੋ ਦਾ ਨਾਮ ਅਤੇ ਸੱਜੇ ਪਾਸੇ ਮਿਨੀਮਾਈਜ਼, ਮੈਕਸੀਮਾਈਜ਼ ਅਤੇ ਕਲੋਜ਼ ਨਾਂ ਦੇ ਤਿੰਨ ਬਟਨ ਲੱਗੇ ਹੁੰਦੇ ਹਨ।
    1. ਮਿਨੀਮਾਈਜ਼ ਬਟਨ:- ਇਹ ਵਿੰਡੋ ਨੂੰ ਛੋਟਾ ਕਰਨ ਲਈ ਵਰਤਿਆ ਜਾਂਦਾ ਹੈ। ਇਸ ਨੂੰ ਕਲਿੱਕ ਕਰਨ 'ਤੇ ਵਿੰਡੋ ਟਾਸਕਬਾਰ ਉੱਤੇ ਛੋਟੇ ਬਟਨ ਦੇ ਰੂਪ ਵਿੱਚ ਇੱਕਠੀ ਹੋ ਜਾਂਦੀ ਹੈ।
    2. ਮੈਕਸੀਮਾਈਜ਼ ਬਟਨ:-ਇਹ ਵਿੰਡੋ ਨੂੰ ਪੂਰੀ ਸਕਰੀਨ ਉੱਤੇ ਦਿਖਾਉਂਦਾ ਹੈ।
    3. ਕਲੋਜ਼ ਬਟਨ:- ਇਸ ਬਟਨ ਦੀ ਵਰਤੋਂ ਵਿੰਡੋ ਨੂੰ ਬੰਦ ਕਰਨ ਲਈ ਕੀਤੀ ਜਾਂਦੀ ਹੈ।
          ਟਾਈਟਲ ਬਾਰ ਦਾ ਚਿੱਤਰ ਹੇਠਾਂ ਦਿੱਤੇ ਅਨੁਸਾਰ ਹੁੰਦਾ ਹੈ: -
    ਚਿੱਤਰ:- ਟਾਈਟਲ ਬਾਰ

SmartStudies.in © 2012-2023